Pages

Wednesday, May 11, 2022

ਥਾਂ (Place)

 ਮੈਂਨੂੰ ਲਗਦਾ ਸੀ ਘਰ ਬਣਾਉਣਾ ਸੌਖਾ ਨੀਂ. 

ਬੜਾ ਸਾਰਾ ਕਰਜ਼ਾ ਲੈਣਾ ਪੈਂਦਾ ਐ  . 

ਸਾਲਾਂ  ਤਕ ਯੱਭਣਾ ਪੈਂਦਾ ਐ. 

ਇੱਟਾਂ, ਮਿੱਟੀ , ਗਾਰੇ... 

ਤਿਣਕਾ ਤਿਣਕਾ ਕੱਠਾ ਕਰਨਾ ਪੈਂਦਾ ਐ . 

ਬੜੇ ਪਾਪੜ ਵੇਲਣੇ ਪੈਂਦੇ ਨੇ . 

ਫੇਰ  ਜਾਕੇ ਚਾਰ ਦੀਵਾਰਾਂ.. 

ਤੇ ਇਕ  ਛੱਤ ਲੱਭਦੀ ਹੈ.

ਇਕ ਘਰ ਜੇਹਾ ਬਣਦਾ ਹੈ. 

ਫੇਰ ਇਕ ਰਾਤ 

ਮੈਂ ਤੇਰੀ ਬਾਹਾਂ ਦੀ ਬੁੱਕਲ ਓਹਲੇ ਆਈ .

ਕੁਛ ਦੇਰ ਅਸਾਂ ਮਿਲ ਕੇ ਟੀ. ਵੀ. ਵੇਖਿਆ, 

ਗਲਾਂ ਕਿੱਤਿਆਂ, 

ਤੇ ਗੱਲਾਂ ਕਰਦੇ ਕਰਦੇ ਮੈਂ ਸੌਂ ਗਈ. 

ਤੇਰੀ ਬਾਹਾਂ ਦੇ ਵਿਚਾਲੇ  ਹੀ . 

ਉਸ ਰਾਤ 

ਮੈਂਨੂੰ ਉਹ ਥਾਂ ਲੱਭ ਗਈ 

ਜਿੰਨੂ ਲੋਕੀ ਘਰ ਕਹਿੰਦੇ ਨੇ. 


Welfare unto all 

Rab rakha 

No comments:

Post a Comment

Since every thought is a seed, I am looking forward to a delicious harvest.